Mental Health Tribunal ਕੀ ਹੈ?

Mental Health Tribunal ਫੈਸਲਾ ਕਰਦਾ ਹੈ ਕਿ ਕੀ ਮਰੀਜ਼ ਨੂੰ ਮਾਨਸਿਕ ਸਿਹਤ ਦੇ ਜ਼ਬਰੀ ਇਲਾਜ ਦੀ ਲੋੜ ਹੈ (ਇਲਾਜ ਜਿਹੜਾ ਉਹਨਾਂ ਲਈ ਕਰਵਾਉਣਾ ਜ਼ਰੂਰੀ ਹੈ)। ਅਸੀਂ ਤੁਹਾਡੀ ਸਿਹਤ ਸੇਵਾ ਤੋਂ ਸੁਤੰਤਰ ਹਾਂ ਅਤੇ ਤੁਹਾਡੇ ਹੱਕਾਂ ਦੇ ਬਚਾਅ ਲਈ ਜਾਇਜ਼ ਸੁਣਵਾਈਆਂ ਪ੍ਰਦਾਨ ਕਰਦੇ ਹਾਂ।


ਟ੍ਰਿਬਿਊਨਲ ਦੀ ਸੁਣਵਾਈ ਵਿੱਚ ਕੀ ਹੁੰਦਾ ਹੈ?


ਟ੍ਰਿਬਿਊਨਲ ਸੁਣਵਾਈ ਇਕ ਮੀਟਿੰਗ ਹੈ ਜਿੱਥੇ ਅਸੀਂ ਫੈਸਲਾ ਕਰਦੇ ਹਾਂ ਕਿ ਜੇਕਰ ਤੁਹਾਨੂੰ ਮਾਨਸਿਕ ਸਿਹਤ ਦੇ ਇਲਾਜ ਦੀ ਜ਼ਰੂਰੀ ਲੋੜ ਹੈ।

  1. ਟ੍ਰਿਬਿਊਨਲ ਦੇ ਤਿੰਨ ਮੈਂਬਰ ਤੁਹਾਡਾ ਇਲਾਜ ਕਰ ਰਹੀ ਟੀਮ ਦੀ ਰਿਪੋਰਟ ਅਤੇ ਤੁਹਾਡੇ ਦੁਆਰਾ ਪ੍ਰਦਾਨ ਕੀਤੀ ਜਾਣਕਾਰੀ ਨੂੰ ਪੜ੍ਹਦੇ ਹਨ
  2. ਅਸੀਂ ਤੁਹਾਡੇ ਅਤੇ ਤੁਹਾਡਾ ਇਲਾਜ ਕਰ ਰਹੀ ਟੀਮ ਨਾਲ ਗੱਲਬਾਤ ਕਰਦੇ ਹਾਂ। ਅਸੀਂ ਤੁਹਾਨੂੰ ਤੁਹਾਡੇ ਵਿਚਾਰਾਂ ਅਤੇ ਤਰਜੀਹਾਂ ਬਾਰੇ ਪੁੱਛਦੇ ਹਾਂ।
  3. ਅਸੀਂ ਫੈਸਲਾ ਕਰਦੇ ਹਾਂ ਕਿ ਜੇਕਰ ਤੁਹਾਡਾ ਇਲਾਜ ਲਾਜ਼ਮੀ ਹੋਵੇਗਾ (ਇਲਾਜ ਜਿਹੜਾ ਤੁਹਾਡੇ ਲਈ ਕਰਵਾਉਣਾ ਜ਼ਰੂਰੀ ਹੈ)
  4. ਅਸੀਂ ਤੁਹਾਨੂੰ ਆਪਣਾ ਫੈਸਲਾ ਦੱਸਦੇ ਹਾਂ।

ਸੁਣਵਾਈਆਂ ਵਿੱਚ ਲੱਗਭੱਗ ਇਕ ਘੰਟਾ ਲੱਗਦਾ ਹੈ। ਇਹ ਨਿੱਜੀ ਅਤੇ ਗੁਪਤ ਹੁੰਦੀਆਂ ਹਨ।

ਸੁਣਵਾਈਆਂ ਵਿੱਚ ਟ੍ਰਿਬਿਊਨਲ ਦੇ 3 ਮੈਂਬਰ ਹੁੰਦੇ ਹਨ:

  • ਕਾਨੂੰਨ ਵਾਲਾ ਮੈਂਬਰ
  • ਮਨੋਵਿਗਿਆਨੀ ਜਾਂ ਡਾਕਟਰੀ ਮੈਂਬਰ
  • ਭਾਈਚਾਰਕ ਮੈਂਬਰ।

ਮੈਂ ਸੁਣਵਾਈ ਲਈ ਕਿਉਂ ਜਾਵਾਂ?

ਤੁਹਾਡੀ ਸੁਣਵਾਈ ਆਪਣੀ ਗੱਲ ਕਹਿਣ ਦਾ ਇਕ ਮਹੱਤਵਪੂਰਣ ਮੌਕਾ ਹੈ ਕਿ ਕੀ ਤੁਹਾਨੂੰ ਲਾਜ਼ਮੀ ਇਲਾਜ ਦੀ ਲੋੜ ਹੈ। ਜੇਕਰ ਤੁਸੀਂ ਨਹੀਂ ਜਾਉਗੇ ਤਾਂ ਸਾਨੂੰ ਤੁਹਾਡੇ ਤੋਂ ਬਿਨਾਂ ਹੀ ਫੈਸਲਾ ਲੈਣਾ ਪਵੇਗਾ।

ਟ੍ਰਿਬਿਊਨਲ ਅਸਲ ਵਿੱਚ ਕੀ ਫੈਸਲਾ ਕਰੇਗਾ?

ਅਸੀਂ ਤੁਹਾਡਾ Treatment Order ਰੱਦ ਕਰਨ (ਹਟਾਉਣ) ਦਾ ਫੈਸਲਾ ਕਰ ਸਕਦੇ ਹਾਂ। ਜੇਕਰ ਅਸੀਂ ਤੁਹਾਡਾ Treatment Order ਰੱਦ ਕਰਦੇ ਹਾਂ ਤੁਸੀਂ ਇਲਾਜ ਜਾਰੀ ਰੱਖਣ ਦਾ ਫੈਸਲਾ ਕਰ ਸਕਦੇ ਹੋ।

ਅਸੀਂ ਇਹਨਾਂ ਆਦੇਸ਼ਾਂ ਵਿੱਚੋਂ ਇਕ ਦਾ ਫੈਸਲਾ ਵੀ ਕਰ ਸਕਦੇ ਹਾਂ:

  • Community Treatment Order - ਤੁਹਾਨੂੰ ਇਲਾਜ ਕਰਵਾਉਣਾ ਜ਼ਰੂਰੀ ਹੈ ਪਰ ਹਸਪਤਾਲ ਵਿੱਚ ਰਹਿਣ ਦੀ ਲੋੜ ਨਹੀਂ ਹੈ। ਜੇਕਰ ਤੁਸੀਂ 18 ਸਾਲ ਜਾਂ ਇਸ ਤੋਂ ਵੱਡੇ ਹੋ ਇਹ ਆਦੇਸ਼ 12 ਮਹੀਨਿਆਂ ਤੱਕ ਦਾ ਹੋ ਸਕਦਾ ਹੈ। ਤੁਹਾਡਾ ਇਲਾਜ ਕਰ ਰਿਹਾ ਮਨੋਵਿਗਿਆਨੀ ਇਸ ਨੂੰ ਕਿਸੇ ਸਮੇਂ ਵੀ ਰੱਦ ਕਰ ਸਕਦਾ ਹੈ।
  • Inpatient Treatment Order - ਤੁਹਾਡਾ ਹਸਪਤਾਲ ਵਿੱਚ ਰਹਿਣਾ ਅਤੇ ਇਲਾਜ ਕਰਵਾਉਣਾ ਜ਼ਰੂਰੀ ਹੈ। ਜੇਕਰ ਤੁਸੀਂ 18 ਸਾਲ ਜਾਂ ਇਸ ਤੋਂ ਵੱਡੇ ਹੋ ਇਹ ਆਦੇਸ਼ 6 ਮਹੀਨਿਆਂ ਤੱਕ ਦਾ ਹੋ ਸਕਦਾ ਹੈ। ਤੁਹਾਡਾ ਇਲਾਜ ਕਰ ਰਿਹਾ ਮਨੋਵਿਗਿਆਨੀ ਇਸ ਨੂੰ ਕਿਸੇ ਸਮੇਂ ਵੀ ਰੱਦ ਕਰ ਸਕਦਾ ਹੈ ਜਾਂ ਇਸ ਨੂੰ ਕਿਸੇ ਸਮੇਂ ਵੀ Community Treatment Order ਵਿੱਚ ਬਦਲ ਸਕਦਾ ਹੈ।

ਜੇਕਰ ਤੁਸੀਂ 18 ਸਾਲ ਤੋਂ ਛੋਟੇ ਹੋ Treatment Order ਸਿਰਫ 3 ਮਹੀਨਿਆਂ ਤੱਕ ਦਾ ਹੀ ਹੋ ਸਕਦਾ ਹੈ।

ਟ੍ਰਿਬਿਊਨਲ ਕਿਵੇਂ ਫੈਸਲਾ ਕਰੇਗਾ?

ਇਹਨਾਂ 4 ਸਵਾਲਾਂ, ਜੋ ਕਿ Mental Health Act 2014 ਦੇ ਮਾਪਦੰਡਾਂ ਉਪਰ ਅਧਾਰਿਤ ਹਨ, ਦੇ ਜਵਾਬ ਦੇ ਕੇ ਅਸੀਂ ਫੈਸਲਾ ਕਰਦੇ ਹਾਂ ਕਿ ਕੀ ਤੁਹਾਨੂੰ Treatment Order ਦੀ ਲੋੜ ਹੈ:

  1. ਕੀ ਤੁਹਾਨੂੰ ਮਾਨਸਿਕ ਬਿਮਾਰੀ ਹੈ?
  2. ਤੁਹਾਡੀ ਮਾਨਸਿਕ ਸਿਹਤ ਜਾਂ ਸਰੀਰਕ ਸਿਹਤ ਵਿੱਚ ਗੰਭੀਰ ਗਿਰਾਵਟ, ਜਾਂ ਆਪਣੇ ਆਪ ਨੂੰ ਜਾਂ ਕਿਸੇ ਹੋਰ ਨੂੰ ਗੰਭੀਰ ਨੁਕਸਾਨ ਤੋਂ ਬਚਾਉਣ ਲਈ, ਕੀ ਤੁਹਾਨੂੰ ਇਲਾਜ ਦੀ ਹੁਣ ਲੋੜ ਹੈ?
  3. ਜੇਕਰ ਤੁਸੀਂ Treatment Order ਉਪਰ ਹੋ, ਕੀ ਤੁਹਾਡਾ ਇਲਾਜ ਹੁਣੇ ਹੀ ਹੋਵੇਗਾ?
  4. ਕੀ Treatment Order ਹੀ ਇਕ ਤਰੀਕਾ ਹੈ ਜਿਸ ਨਾਲ ਯਕੀਨੀ ਬਣਾਇਆ ਜਾ ਸਕੇ ਕਿ ਤੁਹਾਡਾ ਉਹ ਇਲਾਜ ਹੋਵੇਗਾ ਜਿਸ ਦੀ ਤੁਹਾਨੂੰ ਲੋੜ ਹੈ?

ਜੇਕਰ ਸਾਰੇ 4 ਸਵਾਲਾਂ ਦੇ ਜਵਾਬ ਹਾਂ ਵਿੱਚ ਹਨ ਅਸੀਂ Treatment Order ਜਾਰੀ ਕਰ ਦੇਵਾਂਗੇ।

ਜੇਕਰ ਸਵਾਲਾਂ ਵਿੱਚੋਂ ਕਿਸੇ ਦਾ ਵੀ ਜਵਾਬ ਨਾਂਹ ਵਿੱਚ ਹੈ ਅਸੀਂ ਤੁਹਾਡਾ Treatment Order ਰੱਦ ਕਰ (ਹਟਾ) ਦੇਵਾਂਗੇ।

ਆਪਣੀ ਸੁਣਵਾਈ ਲਈ ਤਿਆਰੀ ਕਿਵੇਂ ਕਰਨੀ ਹੈ?


ਤੁਸੀਂ ਤਿਆਰੀ ਵਾਸਤੇ ਇਹ ਚੀਜ਼ਾਂ ਕਰ ਸਕਦੇ ਹੋ:

  • ਕਿਸੇ ਨੂੰ ਤੁਹਾਡੀ ਤਿਆਰੀ ਵਿੱਚ ਸਹਾਇਤਾ ਕਰਨ ਲਈ ਕਹੋ
  • ਇਲਾਜ ਕਰ ਰਹੀ ਟੀਮ ਦੀ ਤੁਹਾਡੇ ਬਾਰੇ ਰਿਪੋਰਟ ਨੂੰ ਪੜ੍ਹੋ
  • ਯੋਜਨਾ ਬਣਾਓ ਕਿ ਤੁਸੀਂ ਕੀ ਕਹਿਣਾ ਹੈ
  • ਜੇਕਰ ਤੁਹਾਡੇ ਕੋਲ ਹੈ ਤਾਂ ਆਪਣੀ advance statement ਲੈ ਕੇ ਆਓ।

ਤੁਹਾਡੀ ਇਲਾਜ ਕਰ ਰਹੀ ਟੀਮ ਟ੍ਰਿਬਿਊਨਲ ਨੂੰ ਇਕ ਰਿਪੋਰਟ ਲਿਖੇਗੀ ਕਿ ਉਹ ਕਿਉਂ ਸੋਚਦੇ ਹਨ ਕਿ ਤੁਹਾਨੂੰ ਲਾਜ਼ਮੀ ਇਲਾਜ ਦੀ ਲੋੜ ਹੈ। ਤੁਹਾਨੂੰ ਇਸ ਰਿਪੋਰਟ ਦੀ ਨਕਲ ਤੁਹਾਡੀ ਸੁਣਵਾਈ ਤੋਂ ਘੱਟੋ ਘੱਟ 2 ਦਿਨ ਪਹਿਲਾਂ ਦਿੱਤੀ ਜਾਣੀ ਚਾਹੀਦੀ ਹੈ। ਜੇਕਰ ਤੁਹਾਨੂੰ ਨਹੀਂ ਮਿਲੀ ਹੈ ਤਾਂ ਆਪਣਾ ਇਲਾਜ ਕਰਨ ਵਾਲੀ ਟੀਮ ਨੂੰ ਨਕਲ ਵਾਸਤੇ ਕਹੋ।

ਤੁਸੀਂ ਆਪਣੀ ਸੁਣਵਾਈ ਦੌਰਾਨ ਕੀ ਕਹਿਣਾ ਚਾਹੁੰਦੇ ਹੋ ਇਹ ਸਭ ਕੁਝ ਲਿਖ ਕੇ ਇਸ ਦੀ ਯੋਜਨਾ ਬਣਾ ਸਕਦੇ ਹੋ:

  • ਤੁਸੀਂ ਆਪਣੇ ਇਲਾਜ ਬਾਰੇ ਕੀ ਸੋਚਦੇ ਹੋ?
  • ਤੁਸੀਂ ਆਪਣੇ ਆਪ ਨੂੰ Treatment Order ਉਪਰ ਹੋਣ ਬਾਰੇ ਕੀ ਸੋਚਦੇ ਹੋ?
  • ਜੇਕਰ ਤੁਸੀਂ ਹਸਪਤਾਲ ਵਿੱਚ ਹੈ, ਕੀ ਤੁਸੀਂ ਭਾਈਚਾਰੇ ਦੇ ਵਿੱਚ ਇਲਾਜ ਕਰਵਾਉਣ ਨੂੰ ਤਰਜੀਹ ਦਿਓਗੇ?
  • ਕੌਣ ਤੁਹਾਨੂੰ ਤੰਦਰੁਸਤ ਰਹਿਣ ਵਿੱਚ ਸਹਾਇਤਾ ਕਰ ਸਕਦਾ ਹੈ? ਕਿਵੇਂ?
  • ਕੀ 4 ਮਾਪਦੰਡਾਂ ਵਿੱਚੋਂ ਕੋਈ ਤੁਹਾਡੇ ਉਪਰ ਲਾਗੂ ਨਹੀਂ ਹੁੰਦਾ ਹੈ? ਕਿਉਂ?
  • ਕੀ ਰਿਪੋਰਟ ਵਿੱਚ ਕੋਈ ਚੀਜ਼ ਗਲ਼ਤ ਹੈ?

ਸਹਾਇਤਾ ਲਵੋ

ਜ਼ਿਆਦਾ ਜਾਣਕਾਰੀ ਜਾਂ ਸਾਨੂੰ ਸੰਪਰਕ ਕਰਨ ਲਈ

Mental Health Tribunal
1800 242 703
mht@mht.vic.gov.au
www.mht.vic.gov.au

ਦੋਭਾਸ਼ੀਏ ਵਾਸਤੇ

ਸਾਨੂੰ ਦੋਭਾਸ਼ੀਏ ਨਾਲ Translating and Interpreting Service (TIS National) ਰਾਹੀਂ 131 450 ਉਪਰ ਫੋਨ ਕਰੋ

ਜੇਕਰ ਤੁਹਾਨੂੰ ਸੁਣਵਾਈ ਦੌਰਾਨ ਦੋਭਾਸ਼ੀਆ ਚਾਹੀਦਾ ਹੈ ਆਪਣੀ ਸਿਹਤ ਸੇਵਾ ਨੂੰ ਦੱਸੋ। ਅਸੀਂ ਉਸ ਲਈ ਭੁਗਤਾਨ ਕਰਾਂਗੇ।

ਵਕੀਲ ਵਾਸਤੇ

Victoria Legal Aid
1300 792 387

Mental Health Legal Centre 
(03) 9629 4422

ਆਪਣਾ ਇਲਾਜ ਕਰ ਰਹੀ ਟੀਮ ਨਾਲ ਗੱਲਬਾਤ ਕਰਨ ਵਿੱਚ ਸਹਾਇਤਾ ਲਈ

Independent Mental Health Advocacy 
1300 947 820
contact@imha.vic.gov.au

ਕਿਸੇ ਹੋਰ ਮਨੋਵਿਗਿਆਨੀ ਤੋਂ ਦੂਸਰੀ ਰਾਇ ਲੈਣ ਲਈ

Psychiatric Second Opinion Service
1300 503 426
intake@secondopinion.org.au